ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

408
Start Ad

ੁਫਿਰੋਜ਼ਪੁਰ,  1 ਜੂਨ। ਜੈਪੁਰ ਸਥਿਤ ਰਾਜਸਥਾਨ ਯੂਨੀਵਰਸਿਟੀ ਦੇ ਸਪੋਰਟਸ ਸਟੇਡੀਅਮ ‘ਚ ਕਰਵਾਈ ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀਆਂ ਨੇ  ਸ਼ਾਨਦਾਰ ਪ੍ਰਦਰਸ਼ਨ ਕੀਤਾ।  ਇਸ ਚੈਂਪੀਅਨਸ਼ਿਪ ‘ਚ 11 ਰਾਜਾਂ ਦੇ ਕਰੀਬ 550 ਖਿਡਾਰੀਆਂ ਨੇ ਹਿੱਸਾ ਲਿਆ, ਜਿਹਨਾਂ ਪੰਜਾਬ ਦੇ 30 ਖਿਡਾਰੀ ਸ਼ਾਮਲ ਸਨ, ਜਿਹਨਾਂ ਵੱਲੋਂ ਚਂੰਗਾ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕੋਚ ਪੰਕਜ ਚੋਰਸਿਆ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀਆਂ ਨੇ ਇੱਕ ਸੋਨੇ ਦਾ ਤਗਮਾ, 2 ਸਿਲਵਰ ਅਤੇ 17 ਕਾਂਸੀ ਦੇ ਤਗਮੇ ਜਿੱਤੇ ਹਨ ਜਿਹਨਾਂ ਵਿਚੋਂ ਬੈਨਜਲਾ ਨੇ ਸੋਨਾ ਦਾ ਤਗਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਹਰਦਿਲ ਸਿੰਘ, ਕਾਜਲ ਰਾਣੀ ਨੇ ਸਿਲਵਰ ਦਾ ਤਗਮਾ ਅਤੇ ਅਜੈ ਕੁਮਾਰ, ਨਵਦੀਪ ਸਿੰਘ, ਨਵਰਾਜ ਸਿੰਘ, ਜੋਬਨਪ੍ਰੀਤ ਸਿੰਘ, ਆਭਰਨ ਕੁਮਾਰ, ਗੁਰਸ਼ਰਨ ਸਿੰਘ,  ਬਲਦੇਵ ਸਿੰਘ, ਰਿਸ਼ਵ ਸਚਦੇਵਾ, ਮੋਹਿਤ ਗਿਰਧਰ, ਅਮਾਨਤ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਅਭੈਜੀਤ ਸਿੰਘ, ਰੋਹਤਾਂਸ਼ ਕਾਲਿਆ, ਪਭਲੀਨ ਕੌਰ, ਜੈਸਮੀਨ ਰਾਣੀ, ਮਨਪ੍ਰੀਤ ਕੌਰ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਉਹਨਾਂ ਦੱਸਿਆ ਕਿ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ ਹੈ ਅਤੇ ਘਰ ਪਹੁੰਚਣ ‘ਤੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ । ਇਸ ਮੌਕੇ ਖਿਡਾਰੀਆਂ ਨੂੰ ਉਹਨਾਂ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਖੇਡ ਅਧਿਕਾਰੀਆਂ ਨੇ ਵਧਾਈਆਂ ਦਿੱਤੀਆਂ।

End Ad