ਕਨੇਡਾ ਦੀ ਨਾਮੀ ਕਰੈਂਡਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚਕਾਰ ਵਿਸ਼ੇਸ਼ ਵਿਦਿੱਅਕ ਸਮਝੌਤਾ

271
Start Ad

ਬਠਿੰਡਾ, 30 ਜਨਵਰੀ(ਸਤਨਾਮ ਸਿੰਘ) ਕਨੇਡਾ ਦੇ ਸੂਬੇ ਨਿਊ ਬ੍ਰੰਸਵਿੱਕ ਵਿਖੇ ਸਥਿਤ ਪ੍ਰਸਿੱਧ ਕਰੈਂਡਲ ਯੂਨੀਵਰਸਿਟੀ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਨਿਵੇਕਲੇ ਸਮਝੌਤੇ ਦੇ ਸਬੰਧ ਵਿੱਚ ਦੌਰਾ ਕੀਤਾ। ਵਫ਼ਦ ਦੀ ਅਗਵਾਈ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ. ਬਰੂਸ ਫਾਸਟ ਕਰ ਰਹੇ ਸਨ। ਵਫ਼ਦ ਦੇ ਹੋਰਨਾਂ ਮੈਂਬਰਾਂ ਵਿੱਚ ਕਰੈਂਡਲ ਯੂਨੀਵਰਸਿਟੀ ਦੇ ਪਰੋ-ਵੋਸਟ ਡਾ. ਜੌਨ ਓਹਲਹਾਜ਼ਰ, ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਸ੍ਰੀ ਗਰੈਗ ਕੁੱਕ, ਕਾਨੂੰਨੀ ਸਲਾਹਕਾਰ ਸ੍ਰੀ ਸ਼ਾਨ ਪੱਡਾ ਅਤੇ ਰਾਹੁਲ ਮੈਸੀ ਸ਼ਾਮਲ ਸਨ।
ਵਫ਼ਦ ਨੇ ਯੂਨੀਵਰਸਿਟੀ ਦੇ ਉੱਚ-ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ, ਜਿਸ ਵਿੱਚ ਦੁਵੱਲੇ ਸਹਿਯੋਗ ਨਾਲ ਸਬੰਧਿਤ ਵੱਖ-ਵੱਖ ਮੁੱਦੇ ਵਿਚਾਰੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਂ-ਬਾਪ ਨਾਲ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਚਾਂਸਲਰ, ਡਾ. ਜਸਮੇਲ ਸਿੰਘ ਧਾਲੀਵਾਲ, ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਸਕੱਤਰ ਇੰਜੀ: ਸੁਖਵਿੰਦਰ ਸਿੰਘ ਸਿੱਧੂ, ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ, ਡਾ. ਭਪਿੰਦਰ ਸਿੰਘ ਧਾਲੀਵਾਲ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਅਤੇ ਸੰਬੰਧਿਤ ਕਾਲਜਾਂ ਦੇ ਡੀਨਾਂ ਵੱਲੋਂ ਹਿੱਸਾ ਲਿਆ ਗਿਆ।
ਵਿਚਾਰ ਚਰਚਾ ਕਰਨ ਮਗਰੋਂ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ. ਬਰੂਸ ਫਾਸਟ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਵੱਲੋਂ ਇਕ ਸਮਝੋਤੇ ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਅਨੁਸਾਰ ਬੈਚਲਰ ਆਫ ਬਿਜ਼ਨਸ ਐਡਮਿਨੀਸਟਰੇਸ਼ਨ (ਬੀ.ਬੀ.ਏ) ਦਾ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅਤੇ ਦੋ ਸਾਲ ਕਰੈਂਡਲ ਯੂਨੀਵਰਸਿਟੀ ਲਾ ਕੇ ਕੈਨੇਡੀਅਨ ਯੂਨੀਵਰਸਿਟੀ ਦੀ ਡਿਗਰੀ ਮਿਲ ਸਕੇਗੀ। ਇਹ ਡਿਗਰੀ ਉਨਾਂ ਨੂੰ ਕੈਨੇਡਾ ਵਿਖੇ ਪਰਮਾਨੈਂਟ ਰੈਂਜੀਡੈਂਸ, ਵਰਕ ਪਰਮਿਟ ਆਦਿ ਲਈ ਯੋਗਤਾ ਪ੍ਰਦਾਨ ਕਰੇਗੀ। ਆਮ ਤੌਰ ਤੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਵਾਸਤੇ ਚਾਰ ਸਾਲ ਦੀ ਪੜਾਈ ਕੈਨੇਡਾ ਵਿਖੇ ਕਰਨੀ ਪੈਂਦੀ ਹੈ, ਪਰ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਰੈਂਡਲ ਯੂਨੀਵਰਸਿਟੀ ਵਿਚਕਾਰ ਹੋਏ ਇਸ ਵਿਲੱਖਣ ਸਮਝੌਤੇ ਦੇ ਹੋਂਦ ਵਿੱਚ ਆਉਣ ਕਰਕੇ ਵਿਦਿਆਰਥੀਆਂ ਨੂੰ ਖਰਚੇ ਤੋਂ ਵੱਡੀ ਰਾਹਤ ਮਿਲਣ ਤੋਂ ਇਲਾਵਾ ਅੱਧੇ ਸਮੇਂ ਤੇ ਹੀ ਪੱਕੇ ਹੋਣ ਦੀ ਸਹੂਲਤ ਮਿਲ ਜਾਵੇਗੀ।

End Ad