ਕਰਜ਼ੇ ਨੇ ਨਿਗਲ ਲਈ ਚਾਰ ਬੱਚਿਆਂ ਦੀ ਮਾਂ

82
Start Ad

ਮ੍ਰਿਤਕਾ ਸੁਖਪਾਲ ਕੌਰ

ਮਾਨਸਾ, 30 ਜਨਵਰੀ (ਸੁਖਜੀਤ ਕੋਟਲੀ)। ਪ੍ਰਾਈਵੇਟ ਕਰਜੇ ਤੋਂ ਦੁਖੀ ਹੋ ਕੇ ਇੱਥੋਂ ਦੇ ਨੇੜਲੇ ਪਿੰਡ ਖੋਖਰ ਖੁਰਦ ਦੀ ਇੱਕ ਔਰਤ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਸਿਰ ਕਰੀਬ 3 ਲੱਖ ਰੁਪਏ ਕਰਜ਼ਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਪ੍ਰਧਾਨ ਵਿੰਦਰ ਸਿੰਘ, ਸੁਖਵੀਰ ਸਿੰਘ, ਬਲਾਕ ਆਗੂ ਸੁਰਿੰਦਰ ਪਾਲ ਸਿੰਘ ਖੋਖਰ, ਭਾਨ ਸਿੰਘ ਬਰਨਾਲਾ, ਹਰਿੰਦਰ ਸਿੰਘ ਟੋਨੀ ਭੈਣੀਬਾਘਾ ਆਦਿ ਨੇ  ਦੱਸਿਆ ਕਿ ਪਿੰਡ ਖੋਖਰ ਖੁਰਦ ਦੀ ਮਜਦੂਰ ਔਰਤ ਸੁਖਪਾਲ ਕੌਰ (45) ਪਤਨੀ ਅਮ੍ਰਿਤਪਾਲ ਸਿੰਘ ਨੇ ਬੀਤੇ ਦਿਨੀਂ ਮਾਨਸਾ ਦੇ ਓਵਰ ਬਰਿਜ ਕੋਲ ਰੇਲ ਗੱਡੀ ਨਾਲ ਟਕਰਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਸਿਰ 3 ਲੱਖ ਰੁਪਏ ਦੇ ਲਗਭਗ ਲੋਕਾਂ ਦਾ ਕਰਜਾ ਚੜਿਆ ਹੋਇਆ ਸੀ ਜਿਸਦੇ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਮ੍ਰਿਤਕ ਦਾ  4 ਬੱਚੇ ਹਨ ਜੋ ਕਰਜੇ ਕਾਰਨ ਅਜੇ ਤੱਕ ਵਿਆਹੇ ਨਹੀਂ ਗਏ। ਉਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਔਰਤ ਦੇ ਸਿਰ ਚੜਿਆ ਕਰਜਾ ਸਰਕਾਰ ਅਦਾ ਕਰੇ, ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪੰਜ ਲੱਖ ਰੁਪਏ ਮੁਆਵਜਾ ਵੀ ਸਰਕਾਰ ਵੱਲੋਂ ਦਿਤਾ ਜਾਵੇ। ਉਕਤ ਆਗੂਆਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਖੁਦਕੁਸ਼ੀ ਕਰਨ ਵਾਲੀ ਗਰੀਬ ਔਰਤ ਸੁਖਪਾਲ ਕੌਰ ਦੀਆਂ ਦੋ ਲੜਕੀਆਂ ਵਿਆਹੁਣਯੋਗ ਹਨ ਦੀਆਂ ਸ਼ਾਦੀਆਂ ਕਰਨ ਲਈ ਸਰਕਾਰ ਵੱਲੋਂ ਗਰਾਂਟ ਦਿੱਤੀ ਜਾਵੇ। ਪਿੰਡ ਖੋਖਰ ਖੁਰਦ ਦੇ ਪ੍ਰਧਾਨ ਵਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦੇ ਕਰੇ ਸੀ ਕਿ ਸਰਕਾਰ ਆਉਣ ਤੇ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜੇ ਉਹ ਮੋੜਨਗੇ ਪਰ ਹੁਣ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਭੱਜ ਰਹੇ ਹਨ। ਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ।

 

End Ad