ਖੇਡਾਂ ਨਰੂਆਣੇ ਦੀਆਂ

246
Start Ad

ਬਠਿੰਡਾ :- ਬਾਦਲ ਰੋਡ ਤੇ ਸਥਿੱਤ ਪਿੰਡ ਨਰੂਆਣਾ ਵਿਖੇ ਕਬੱਡੀ ਦੇ ਮੈਚ 7 ਅਤੇ 8 ਮਾਰਚ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵਰਗੀ ਜਸਵੰਤ ਸਿੰਘ ਹੈਪੀ ਦੀ ਯਾਦ ਵਿਚ 8 ਵਾਂ: ਕਬੱਡੀ ਕੱਪ ਕਰਵਾਇਆ ਰਿਹਾ ਹੈ। ਉਹਨਾਂ ਦੱਸਿਆ ਕਿ 7 ਅਤੇ 8 ਮਾਰਚ ਨੂੰ ਹੋਣ ਵਾਲੇ ਇਸ ਕੱਪ ਵਿਚ ਕਬੱਡੀ ਓਪਨ ਤੋਂ ਇਲਾਵਾ 75 ਕਿੱਲੋ ਅਤੇ 60 ਕਿਲੋਂ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਕਬੱਡੀ ਓਪਨ ਵਿਚ ਪਹਿਲਾ ਇਨਾਮ 71 ਹਜ਼ਾਰ ਅਤੇ ਦੂਸਰਾ 51 ਹਜ਼ਾਰ ਰੁਪਏ, 75 ਕਿਲੋ ਵਰਗ ਵਿਚ ਪਹਿਲਾ ਇਨਾਮ 21 ਹਜ਼ਾਰ ਅਤੇ ਦੂਜਾ 15 ਹਜ਼ਾਰ ਰੁਪਏ ਅਤੇ 60 ਕਿਲੋਂ ਵਰਗ ਦੇ ਮੁਕਾਬਲੇ ਵਿਚ ਪਹਿਲਾ ਇਨਾਮ 11 ਹਜ਼ਾਰ ਰੁਪਏ ਅਤੇ ਦੂਜਾ 8 ਹਜ਼ਾਰ ਰੁਪਏ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਕਬੱਡੀ ਕੱਪ ਸੰਤ ਬਾਬਾ ਰਤਨ ਦਾਸ ਸਪੋਰਟਸ ਅਤੇ ਯੁਵਕ ਭਲਾਈ ਕਲੱਬ, ਐਨ ਆਰ ਆਈ ਵੀਰਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

End Ad