ਗੁਆਂਢੀ ਮੁਲਕ ਪਾਕਿਸਤਾਨ ਵਿਚ ਵਾਈਰਸ ਹੋਣ ਕਰਕੇ ਭਾਰਤੀ ਮਾਪੇ ਆਪਣੇ ਬੱਚਿਆਂ ਪ੍ਰਤੀ ਹੋਣ ਸੁਹਿਰਦ

172
Start Ad

ਫਿਰੋਜ਼ਪੁਰ 24 ਜਨਵਰੀ ( ਸਤਬੀਰ ਬਰਾੜ):ਦੇਸ਼ ਭਰ ਵਿਚੋਂ ਖਤਮ ਹੋ ਚੁੱਕੇ ਪੁਲੀਓ ‘ਤੇ ਪੂਰਨ ਖਾਤਮਾ ਪਾਉਣ ਲਈ ਸਿਹਤ ਵਿਭਾਗ ਵੱਲੋਂ 28, 29 ਤੇ 30 ਜਨਵਰੀ ਨੂੰ ਲਗਾਏ ਜਾ ਰਹੇ ਦੋ ਬੂੰਦ ਜ਼ਿੰਦਗੀ ਦੇ ਐੱਨਆਈਡੀ ਰਾਉਂਡ ਦੇ ਮੁਕੰਮਲ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਡਾ. ਹਰਪ੍ਰਤਾਪ ਸਿੰਘ ਸੀਨੀਅਰ ਮੈਡੀਕਲ ਅਫਸਰ ਵੱਲੋਂ ਅੱਜ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਵਿਖੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਟਾਫ ਨੂੰ ਹਰੇਕ ਬੱਚੇ ਨੂੰ ਪੋਲੀਓ ਰੋਕੂ ਡਰੋਪਸ ਦੇਣ ਦੀ ਹਦਾਇਤ ਕਰਦਿਆਂ ਐੱਸਐੱਮਓ ਮਮਦੋਟ ਨੇ ਕਿਹਾ ਕਿ ਇਲਾਕੇ ਵਿਚ 25 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ 150 ਟੀਮਾਂ ਵੱਲੋਂ ਤਿੰਨ ਦਿਨ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ, ਉਥੇ ਇੱਟਾਂ ਦੇ ਭੱਠਿਆਂ, ਬੱਸਾਂ ਅੱਡੇ ਤੇ ਰੇਲਵੇ ਸਟੇਸ਼ਨ ਸਮੇਤ ਹਰੇਕ ਇਲਾਕੇ ਵਿਚ ਪਹੁੰਚ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹਿ ਸਕੇ। ਡਾ. ਹਰਪ੍ਰਤਾਪ ਐੱਸਐੱਮਓ ਨੇ ਕਿਹਾ ਕਿ ਭਾਰਤ ਵਿਚੋਂ ਪੋਲੀਓ ਨੂੰ ਪੂਰੀ ਤਰ੍ਹ੍ਹਾਂ ਖਤਮ ਕੀਤਾ ਜਾ ਚੁੱਕਾ ਹੈ ਅਤੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਇਸ ਦਾ ਵਾਈਰਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਬਾਰਡਰ ਨਾਲ ਲੱਗਦੇ ਇਲਾਕੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਪ੍ਰਤੀ ਸੁਹਿਰਦ ਹੋਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਸ ਤਿੰਨ ਰੋਜ਼ਾ ਪਲਸ ਪੋਲਿਓ ਮੁਹਿੰਮ ਦੇ ਨਾਲ-ਨਾਲ ਸਿਵਲ ਹਸਪਤਾਲਾਂ ਵਿਚ ਹਰੇਕ ਹਫਤੇ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਮਾਪਿਆਂ ਨੂੰ ਆਪਣੇ ਬੱੱਚੇ ਸਮਾਜ ਦੇ ਕੱਦ ਦੇ ਬਨਾਉਣ ਦੀ ਅਪੀਲ ਕਰਦਿਆਂ ਡਾ. ਹਰਪ੍ਰਤਾਪ ਐੱਸਐੱਮਓ ਨੇ ਕਿਹਾ ਕਿ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਜ਼ਰੂਰੀ ਹਨ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਨਾ ਹੋ ਸਕੇ। ਇਸ ਮੌਕੇ ਡਾ. ਸ਼ੀਤਲ, ਡਾ. ਯੁਗਪ੍ਰੀਤ, ਡਾ. ਅਭੈਜੀਤ, ਅੰਕੁਸ਼ ਭੰਡਾਰੀ ਬੀਈਈ ਸਮੇਤ ਪੈਰਾ ਮੈਡੀਕਲ ਸਟਾਫ ਮੌਜ਼ੂਦ ਸੀ।

End Ad