ਘਰ-ਘਰ ਨੌਕਰੀ ਮੁਹਿਮ ਤਹਿਤ ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਬੈਂਕਾ ਦੇ ਅਧਿਕਾਰੀਆਂ ਨਾਲ ਮੀਟਿੰਗ

62
Start Ad

ਫਿਰੋਜ਼ਪੁਰ 10 ਜੁਲਾਈ :ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਲੋਨ ਦੇ ਅਵਸਰ ਪ੍ਰਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਨੋਜਵਾਨ ਨੋਕਰੀ ਨਾ ਕਰਨ ਦੀ ਬਜਾਏ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਕੇ ਆਪਣੀ ਰੋਜੀ ਰੋਟੀ ਕਮਾਨਾ ਚਾਹੁੰਦੇ ਹਨ ਉਨ੍ਹਾਂ ਨੂੰ ਲੋਨ ਦਿੱਤਾ ਜਾਵੇ ਤੇ ਬੈਂਕ ਲੋਨ ਦੇਣ ਸਬੰਧੀ ਚੰਗੇ ਤਰੀਕੇ ਨਾਲ ਜਾਗਰੂਕ ਕੀਤਾ ਜਾਵੇ।
ਇਸ ਉਪਰੰਤਰ ਉਨ੍ਹਾਂ ਵੱਲ਼ੋ ਜ਼ਿਲ੍ਹੇ ਦੇ ਬੇਰੁਜ਼ਗਾਰਾਂ ਨੂੰ ਵੱਧ ਤੋਂ ਵੱਧ ਨੋਕਰੀਆਂ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਫਿਰੋਜ਼ਪੁਰ ਵਿਖੇ ਲਗਾਏ ਗਏ ਰੁਜਗਾਰ ਮੇਲੇ ਵਿਚ ਸ਼ਿਰਕਤ ਕੀਤੀ।

ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਰੋਜ਼ਗਾਰ ਮੇਲੇ ਤੇ ਹਾਜ਼ਰ ਹੋਏ ਪ੍ਰਾਰਥੀਆਂ ਨਾਲ ਰੋਜ਼ਗਾਰ ਸਬੰਧੀ ਵਾਰਤਾਲਾਪ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਧ ਮਿਹਨਤ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।  ਇਸ ਮੇਲੇ ਵਿੱਚ  ਵੱਖ- ਵੱਖ ਕੰਪਨੀਆਂ ਜਿਵੇਂ ਕਿ ਡੀ.ਐਚ.ਐਫ.ਐਲ, ਪੁਖਰਾਜ ਹੈਲਥ ਕੇਅਰ ਕੰਪਨੀ ਅਤੇ ਸੀ. ਐਸ. ਸੀ. ਵੱਲੋ ਭਾਗ ਲਿਆ ਗਿਆ। ਇਸ ਮੇਲੇ ਵਿੱਚ ਲਗੱਭਗ 95 ਪ੍ਰਾਰਥੀਆਂ ਨੇ ਆਪਣੀ ਹਾਜ਼ਰੀ ਦਿੰਦੇ ਹੋਏ ਇੰਟਰਵਿਊ ਦਿੱਤੀ। ਇੰਟਰਵਿਊ ਉਪਰੰਤ ਆਈਆਂ ਹੋਈਆਂ ਕੰਪਨੀਆਂ ਵੱਲੋਂ 41 ਪ੍ਰਾਰਥੀਆਂ ਨੂੰ ਮੌਕੇ ਤੇ ਹੀ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਸੰਧੂ, ਜਿਲ੍ਹਾ ਰੋਜਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਅਫਸਰ ਸ਼੍ਰੀ ਅਸ਼ੋਕ ਜਿੰਦਲ, ਅਤੇ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ ਸਮੇਤ ਸਮੂਹ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

End Ad