ਜਦੋ ਕਿਸਾਨ ਅਵਾਰਾਂ ਪਸ਼ੂਆਂ ਨੂੰ ਡੀਸੀ ਦਫ਼ਤਰ ਵੱਲ ਲੈ ਚੱਲੇ

372
Start Ad

ਫਰੀਦਕੋਟ, 31 ਜਨਵਰੀ: ਫਰੀਦਕੋਟ ਪੁਲਿਸ ਨੂੰ ਉਸ ਸਮੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨਾਂ ਨੇ ਸੈਕੜੈ ਪਸ਼ੂਆਂ ਦੀ ਟਰਾਲੀਆਂ ਭਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਕੂਚ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ ਵਿਚ ਕਿਸਾਨਾਂ ਨੇ ਅਵਾਰਾਂ ਪਸ਼ੂਆਂ ਤੋਂ ਤੰਗ ਆਕੇ ਡਿਪਟੀ ਕਸ਼ਿਨਰ ਦੇ ਦਫ਼ਤਰ ਅੱਗੇ ਛੱਡਣ ਦਾ ਫੈਸਲਾ ਕੀਤਾ ਸੀ ਪ੍ਰੰਤੂ ਜਦੋ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਪੁਲਿਸ ਨੇ ਸਕੱਤਰੇਤ ਦੇ ਸਾਰੇ ਗੇਟ ਬੰਦ ਕਰਕੇ ਕੋਈ ਵੀ ਟਰਾਲੀ ਅੰਦਰ ਨਹੀ ਜਾਣ ਦਿੱਤੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਗਊ ਸੈਸ ਦੇ ਨਾਂਅ ਤੇ ਕਰੋੜਾ ਰੁਪਏ ਇਕੱਠੇ ਕਰ ਰਹੀ ਹੈ ਪ੍ਰੰਤੂ ਕੋਈ ਇਹਨਾਂ ਪਸ਼ੂਆਂ ਦੀ ਸੰਭਾਲ ਲਈ ਕੋਈ ਯੋਗ ਕਦਮ ਨਹੀ ਉਠਾ ਰਹੀ। ਉਹਨਾਂ ਦੱਸਿਆ ਕਿ ਫਰੀਦਕੋਟ ਜਿਲੇ ਵਿਚ ਤਕਰੀਬਨ ਸਵਾ ਲੱਖ ਹੈਕਟੇਅਰ ਕਣਕ ਦੀ ਫਸਲ ਹੈ । ਉਹਨਾਂ ਕਿਹਾ ਕਿ ਇਹ ਸਾਰੀ ਫਸਲ ਅਵਾਰਾ ਪਸ਼ੂਆਂ ਦੀ ਮਾਰ ਹੇਠ ਹੈ ਜਿਸ ਕਰਕੇ ਕਿਸਾਨਾਂ ਨੂੰ ਦਿਨ ਰਾਤ ਜਾਗਣਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਜਦੋ ਉਹਨਾਂ ਦੀ ਡਿਪਟੀ ਕਸ਼ਿਨਰ ਇਹ ਪਸ਼ੂਆਂ ਦੀ ਸੰਭਾਲ ਦੀ ਕੋਈ ਗੱਲ ਸਿਰੇ ਨਾ ਲੱਗੀ ਤਾਂ ਉਹਨਾਂ ਸਾਰੇ ਪਸ਼ੂ ਅਨਾਜ਼ ਮੰਡੀ ਵਿਚ ਛੱਡ ਦਿੱਤੇ।

End Ad