ਜਾਣੋ ਕੀ ਕਿਹਾ ਯੁਵਰਾਜ ਸਿੰਘ ਨੇ ਕ੍ਰਿਕਟ ਤੋਂ ਵਿਦਾਇਗੀ ਲੈਣ ਬਾਰੇ

465
Start Ad

ਖੇਡ ਜਗਤ ਡੈਸਕ ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਮੈਂਬਰਾਂ ਦੀ ਸੂਚੀ ‘ਚ ਸ਼ਾਮਿਲ ਪੰਜਾਬੀ ਨੌਜਵਾਨ ਯੁਵਰਾਜ ਸਿੰਘ ਨੇ ਕੈਂਸਰ ਦੀ ਬਿਮਾਰੀ ‘ਤੇ ਜਿੱਤ ਪਾਉਣ ਤੋਂ ਇਲਾਵਾ ਭਾਰਤੀ ਟੀਮ ਨੂੰ ਵੀ ਕ੍ਰਿਕਟ ਮੈਦਾਨ ‘ਚ ਆਪਣੇ ਦਮ ‘ਤੇ ਅਨੇਕਾਂ ਜਿੱਤਾਂ ਹਾਸਿਲ ਕਰਵਾਈਆਂ ਹਨ। ਇੰਨ੍ਹੀਂ ਦਿਨੀਂ ਯੁਵਰਾਜ ਸਿੰਘ ਟੀਮ ਤੋਂ ਬਾਹਰ ਚੱਲ ਰਿਹਾ ਹੈ। ਉਂਝ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਕ੍ਰਿਕਟ ਤੋਂ ਵਿਦਾਇਗੀ ਲੈਣ ਦਾ ਫਿਲਹਾਲ ਉਸਦਾ ਕੋਈ ਇਰਾਦਾ ਨਹੀਂ ਹੈ।
ਇੱਕ ਕ੍ਰਿਕਟ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਯੁਵਰਾਜ ਸਿੰਘ ਨੇ ਕਿਹਾ ਕਿ ”ਮੈਂ ਕਿਸੇ ਅਫਸੋਸ ਨਾਲ ਕ੍ਰਿਕਟ  ਨਹੀਂ ਛੱਡਣਾ ਚਾਹੁੰਦਾ, ਮੈਨੂੰ ਲੱਗਦਾ ਹੈ ਕਿ ਮੈਂ ਹਾਲੇ ਕੁੱਝ ਹੋਰ ਖੇਡ ਸਕਦਾ ਹਾਂ। ਮੈਂ ਉਦੋਂ ਜਾਣਾਂ ਪਸੰਦ ਕਰੂੰਗਾ ਜਦੋਂ ਮੈਨੂੰ ਲੱਗਿਆ ਕਿ ਹੁਣ ਜਾਣ ਦਾ ਸਹੀ ਵਕਤ ਆ ਗਿਆ ਹੈ। ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣਾ ਬਿਹਤਰ ਦੇ ਦਿੱਤਾ ਹੈ ਅਤੇ ਇਸਤੋਂ ਬਿਹਤਰ ਹੋਰ ਕੁੱਝ ਨਹੀਂ ਕਰ ਸਕਦਾ।” ਉਸਨੇ ਕਿਹਾ ਕਿ ਮੈਂ ਹੁਣ ਵੀ ਖੇਡ ਰਿਹਾ ਹਾਂ ਕਿਉਂਕਿ ਮੈਂ ਭਾਰਤ ਦੇ ਲਈ ਖੇਡਣਾ ਹੈ ਜਾਂ ਆਈਪੀਐਲ ‘ਚ ਖੇਡਣਾ ਹੈ। ਪ੍ਰੇਰਨਾ ਭਾਰਤ ਦੇ ਲਈ ਖੇਡਣ ਤੋਂ ਹੀ ਮਿਲਦੀ ਹੈ। ਯੁਵੀ ਨੇ ਆਖਿਆ ਕਿ ਉਸਨੂੰ ਲੱਗਦਾ ਹੈ ਕਿ ਉਸ ‘ਚ ਹਾਲੇ ਵੀ ਦੋ ਜਾਂ ਤਿੰਨ ਆਈਪੀਐਲ ਬਾਕੀ ਹਨ। ਇੰਟਰਵਿਊ ਦੌਰਾਨ ਜਦੋਂ ਉਸ ਤੋਂ ਪੁੱਛਿਆ ਕਿ ਕ੍ਰਿਕਟ ਛੱਡਣ ਤੋਂ ਬਾਅਦ ਤੁਸੀਂ ਕੀ ਕਰਨਾ ਪਸੰਦ ਕਰੋਂਗੇ ਤਾਂ ਜਵਾਬ ‘ਚ ਯੁਵਰਾਜ ਸਿੰਘ ਨੇ ਆਖਿਆ ਕਿ ”ਕ੍ਰਿਕਟ ਕੁਮੈਂਟਰੀ ‘ਚ ਉਸਦੀ ਕੋਈ ਦਿਲਚਸਪੀ ਨਹੀਂ ਹੈ। ਮੈਂ ਅੱਗੇ ਜਾ ਕੇ ਕੈਂਸਰ ਪੀੜ੍ਹਤਾਂ ਦੇ ਲਈ ਕੰਮ ਕਰਨਾ ਪਸੰਦ ਕਰੂੰਗਾ ਤੇ ਇਹ ਕੰਮ ਮੈਂ ਆਪਣੇ ਯੂਵੀਕੈਨ ਫਾਊਂਡੇਸ਼ਨ ਜਰੀਏ ਕਰੂੰਗਾ।

End Ad