ਝੋਕ ਟਹਿਲ ਸਿੰਘ ਦੇ ਸਰਕਾਰੀ ਹਾਈ ਸਕੂਲ  ਦੇ 125 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ 38 ਬੱਚਿਆਂ ਦੇ ਲਗਾਏ ਗਏ ਮਿਜ਼ਲ ਅਤੇ ਰੂਬੇਲਾ ਦੇ ਟੀਕੇ

392
Start Ad
ਮਿਜ਼ਲ ਰੂਬੇਲਾ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੇਂਦਰ ਸਰਕਾਰ ਦੁਆਰਾ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਚਲਾਈ ਗਈ ਹੈ ਜਿਸ ‘ਚ 9 ਮਹੀਨੇ ਤੋਂ 15 ਸਾਲ ਦੇ ਬੱਚੇ ਨੂੰ ਟੀਕਾ ਲਗਾਇਆ ਜਾ ਰਿਹਾ ਹੈ ।ਇਸ ਮੁਹਿੰਮ ਤਹਿਤ ਝੋਕ ਟਹਿਲ ਸਿੰਘ ਦੇ  ਸਰਕਾਰੀ ਹਾਈ ਸਕੂਲ  ਦੇ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤਕ ਦੇ 125 ਸਕੂਲੀ ਵਿਦਿਆਰਥੀਆਂ ਨੂੰ ਅਤੇ ਸਰਕਾਰੀ ਪ੍ਰਾਇਮਰੀ ਸਕੂਲ  ਵਿਚ 38  ਬੱਚਿਆਂ ਨੂੰ ਮਿਜ਼ਲ ਅਤੇ ਰੂਬੇਲਾ ਦੇ ਟੀਕੇ ਲਗਾਏ ਗਏ। ਏ.ਐਨ .ਐਮ .ਬਿੰਦਰ ਕੌਰ ਚੱਕ ਹਰਾਜ, ਰੇਣੂ  ਆਸ਼ਾ ਵਰਕਰ ਬੁਰਜ ਮੱਖਣ ਸਿੰਘ ਅਤੇ ਪ੍ਰੀਤੀ ਆਸ਼ਾ ਵਰਕਰ ਝੋਕ ਟਹਿਲ ਸਿੰਘ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਦੇ 66 ਮੁੰਡੇ ਅਤੇ 59 ਕੁੜੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ 25 ਮੁੰਡੇ ਅਤੇ 13 ਕੁੜੀਆਂ ਨੂੰ ਟੀਕੇ ਲਗਾਏ ਗਏ  ਸਨ । ਉਹਨਾਂ ਨੇ ਦੱਸਿਆ  ਕਿ ਖਸਰਾ ਇਕ ਜਾਨਲੇਵਾ ਰੋਗ ਹੈ ਜੋ ਵਾਇਰਸ ਰਾਹੀਂ ਫੈਲਦਾ ਹੈ ਅਤੇ ਖਸਰੇ ਨਾਲ ਅਪੰਗਤਾ ਅਤੇ ਬੇਵਕਤੀ ਮੌਤ  ਹੋ ਸਕਦੀ ਹੈ । ਰੂਬੇਲਾ ਵੀ ਇੱਕ ਛੂਤ ਦੀ ਬੀਮਾਰੀ ਹੈ ਜੋ ਵਾਇਰਸ ਨਾਲ ਹੀ ਫੈਲਦੀ ਹੈ । ਉਹਨਾ ਨੇ ਇਹ ਵੀ ਦੱਸਿਆ ਹੈ ਕਿ ਕੁਝ ਸਮਾਜ-ਵਿਰੋਧੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਟੀਕਾਕਰਨ ਖਿਲਾਫ ਆਫ਼ਵਾਹਵਾਂ ਉਡਾਇਆਂ ਸਨ ਇਸ ਅਫਵਾਹ’ ਤੇ ਵਿਸ਼ਵਾਸ ਨਾ ਕਰੋ ।ਟੀਕੇ ਲਗਾਉਣ ਤੋਂ ਪਹਿਲਾਂ ਸਿਹਤ ਵਿਭਾਗ ਦੇ ਨਾਲ ਸਬੰਧਤ ਇਹਨਾ ਕਰਮਚਾਰਿਆਂ ਨੇ ਬੱਚਿਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਸ ਟੀਕੇ ਦੇ ਲੱਗਣ ਤੋਂ ਬਾਅਦ ਵਿਚ ਹੋਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ ਅਤੇ ਮਾਤਾ ਪਿਤਾ ਤੇ ਉਹਨਾਂ ਦੇ ਬੱਚਿਆਂ ਨੂੰ ਇਹ ਟੀਕੇ ਲਗਾਉਣ ਤੋਂ ਪਹਿਲਾਂ  ਟੀਕੇ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ।ਸਕੂਲ ਦੇ ਮੁੱਖ  ਅਧਿਆਪਕ ਜੋਗਿੰਦਰ ਸਿੰਘ ਦੀ ਅਗਵਾਹੀ ‘ਚ ਸ਼੍ਰੀਮਤੀ ਸੁਖਵਿੰਦਰ ਕੌਰ ਸਮਾਜਿਕ ਸਿੱਖਿਆ ਅਧਿਆਪਿਕਾ, ਸੁਸ਼ੀਲ ਸ਼ਰਮਾ ਗਣਿਤ ਅਧਿਆਪਕ, ਸਤੀਸ਼ ਕੁਮਾਰ ਪੀ ਟੀ ਆਈ, ਅਮਿਤ ਬੱਤਰਾ ਸਮਾਜਿਕ ਸਿੱਖਿਆ ਅਧਿਆਪਕ , ਰਾਜੇਸ਼ ਕੁਮਾਰ ਪੰਜਾਬੀ ਅਧਿਆਪਕ,  ਮੈਡਮ ਦੀਪਿਕਾ ਗਣਿਤ ਅਧਿਆਪਿਕਾ, ਸ਼੍ਰੀਮਤੀ ਪਵਨਜੋਤ ਕੌਰ ਸਾਇੰਸ ਅਧਿਆਪਿਕਾ, ਸ਼੍ਰੀਮਤੀ ਸਵਾਰਨਾ ਕੁਮਾਰੀ ਅੰਗਰੇਜ਼ੀ ਅਧਿਆਪਿਕਾ, ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਹਰਬੰਸ ਲਾਲ,ਸ਼ਿਵਮ ਸਚਦੇਵਾ,ਸਿੱਖਿਆ ਪ੍ਰੋਵਾਇਡਰ ਅਮਰੀਕ ਸਿੰਘ ਅਤੇ ਸੇਵਾਦਾਰ ਪਰਮਜੀਤ ਸਿੰਘ ਮੌਕੇ ‘ਤੇ ਮੌਜੂਦ ਸਨ।
End Ad