ਦੂਜਾ ਵਿਰਸਾ ਸੰਭਾਲ ਪੰਜਾਬੀ ਜਾਗਰਣ ਗੱਤਕਾ ਕੱਪ ਸ਼ਾਨੋ ਸ਼ੌਕਤ ਨਾਲ ਫਿਰੋਜ਼ਪੁਰ ‘ਚ ਹੋਇਆ ਸਮਾਪਤ

462
Start Ad

ਫਿਰੋਜ਼ਪੁਰ 30 ਜਨਵਰੀ ( ਸਤਪਾਲ ਥਿੰਦ )ਸਾਹਿਬ-ਏ-ਕਮਾਲਿ, ਸਰਬੰਸਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351 ਸਾਲਾ ਪ੍ਰਕਾਸ਼ ਪੂਰਬ ਨੂੰ ਸਰਮਪਿਤ ਦੂਜਾ ਵਿਰਸਾ ਸੰਭਾਲ ਪੰਜਾਬੀ ਜਾਗਰਣ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਫਿਰੋਜ਼ਪੁਰ ਵਿਖੇ ਦੂਜਾ ਵਿਰਸਾ ਸੰਭਾਲ ਪੰਜਾਬੀ ਜਾਗਰਣ ਗੱਤਕੇ ਕੱਪ ਦਾ ਜ਼ਿਲਾ ਪੱਧਰੀ ਆਖਰੀ ਮੁਕਾਬਲੇ ਕਰਵਾਏ ਗਏ। ਜਿਸ ਦਾ ਉਦਘਾਟਨ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕੀਤਾ, ਜਦਕਿ ਬਤੌਰ ਮੁੱਖ ਮਹਿਮਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਪਹੁੰਚੇ। ਇਨਾਂ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਮੁਕਾਬਲੇ ਵਿਚ ਸ਼ਿਰਕਤ ਕੀਤੀ। ਇਨਾਂ ਮੁਕਾਬਿਲਆਂ ਵਿਚ 9 ਟੀਮਾਂ ਨੇ ਭਾਗ ਲਿਆ। ਗੱਤਕਾ ਮੁਕਾਬਲੇ ਵਿਚ ਰਾਜਨੀਤਿਕ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਨਾਂ ਮੁਕਾਬਲਿਆਂ ਵਿਚ ਗੱਤਕਾ ਟੀਮਾਂ ਦੇ ਤਿਆਰ–ਬਰ–ਤਿਆਰ ਸਿੰਘ ਜੁਝਾਰੂ ਖਾਲਸਈ ਜੈਕਾਰਿਆਂ ਦੌਰਾਨ ਖੜਕਦੀਆਂ ਸ਼ਮਸ਼ੀਰਾਂ, ਖੰਡਿਆਂ–ਨੇਜਿਆਦੇ ਮਾਰੂ ਵਾਰਾਂ, ਡਾਂਗਾਂ–ਸੋਟੀਆਂ ਦੀ ਗਹਿਗੱਚ ਲੜਾਈ ਅਤੇ ਦੰਦ ਜੋੜ ਦੇਣ ਵਾਲੇ ਦਲੇਰਾਨਾਂ ਜੰਗਜੂ ਕਰਤਵਾਂ ਦੇ ਜ਼ੌਹਰ ਦਿਖਾ ਕੇ ਦਰਸ਼ਕਾਂ ਅੱਗੇ ਅਮੀਰ ਯੁੱਧਵਿਰਾਸਤੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੀ ਗੱਤਕੇਬਾਜ਼ੀ ਦਾ ਲੋਹਾ ਮੰਨਵਾਇਆ। ਇਸ ਮੌਕੇ ਅਸ਼ਵਨੀ ਗਰੋਵਰ, ਅਮਰੀਕ ਸਿੰਘ ਜ਼ਿਲਾ ਲੋਕ ਸੰਪਰਕ ਅਫਸਰ, ਮਲਕੀਤ ਥਿੰਦ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ, ਸੋਨੂੰ ਕੌਂਸਲਰ, ਗੋਬਿੰਦ ਰਾਮ ਅਗਰਵਾਲ, ਮੈਡਮ ਗੀਤਾ, ਹਰਬੰਸ ਸਿੰਘ, ਸਰਬਜੀਤ ਸਿੰਘ ਅਧਿਆਪਕ ਆਗੂ, ਤਿਲਕ ਰਾਜ ਸਿੰਘ, ਵਿਜੇ ਸ਼ਰਮਾ, ਦਿਨੇਸ਼ ਸ਼ਰਮਾ, ਮੁਖਤਿਆਰ ਸਿੰਘ ਧੰਜੂ, ਸਰਹੱਦੀ ਲੋਕ ਸੇਵਾ ਸੰਮਤੀ ਐਡਵੋਕੇਟ ਭੁੱਲਰ, ਪ੍ਰੈਸ ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਿੰਦਰ ਸਿੰਘ ਖੋਸਾ, ਅਜੇ ਜੋਸ਼ੀ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਖਾਲਸਾ, ਭੁਪਿੰਦਰ ਸਿੰਘ ਮਿੱਡੂਵਾਲਾ, ਬੂਟਾ ਸਿੰਘ ਸੰਧੂ ਆਦਿ ਹਾਜ਼ਰ ਸਨ।

ਇਨਾਂ ਮੁਕਾਬਲਿਆਂ ਵਿਚ ਜਿਹੜੀਆਂ ਟੀਮਾਂ ਨੇ ਭਾਗ ਲਿਆ ਉਨਾਂ ਦੇ ਨਾਂਅ ਹਨ ਸਰਦਾਰ ਜਗਤ ਸਿੰਘ ਸਪੋਰਟਸ ਅਕੈਡਮੀ ਗੁਰੂਹਰਸਹਾਏ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫੱਤੇਵਾਲਾ, ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ, ਵਿਰਾਸਤ ਏ ਕੌਮ ਗੱਤਕਾ ਅਕੈਡਮੀ ਜ਼ੀਰਾ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ, ਸ਼ਹੀਦ ਬਾਬਾ ਸ਼ਾਮ ਸਿੰਘ ਗੱਤਕਾ ਅਖਾੜਾ ਅਟਾਰੀ, ਖਾਲਸਾ ਮਿਸ਼ਨ ਅਕੈਡਮੀ ਗੁਰੂਹਰਸਹਾਏ, ਗੁਰੂ ਰਾਮ ਦਾਸ ਪਬਲਿਕ ਸਕੂਲ ਅਰਮਾਨਪੁਰਾ, ਰਣਜੀਤ ਗੱਤਕਾ ਅਕੈਡਮੀ ਕੰਬੋਜ਼ ਨਗਰ।

ਸਸ਼ਤਰ ਪ੍ਰਦਰਸ਼ਨ ਮੁਕਾਬਿਲਆਂ ਵਿਚ ਸਰਦਾਰ ਜਗਤ ਸਿੰਘ ਸਪੋਰਟਸ ਅਕੈਡਮੀ ਗੁਰੂਹਰਸਹਾਏ ਨੇ ਪਹਿਲਾ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫੱਤੇਵਾਲਾ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ।

ਫਰੀ ਸੋਟੀ ਵਿਅਕਤੀਗਤ ਈਵੈਂਟ ਲੜਕੇ ਵਿਚ ਸਰਦਾਰ ਭਗਤ ਸਿੰਘ ਸਪੋਰਟਸ ਅਕੈਡਮੀ ਗੁਰੂਹਰਸਹਾਏ ਮਨਜਿੰਦਰ ਸਿੰਘ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਾਏ ਈਸ਼ਬੀਰ ਸਿੰਘ ਨੇ ਦੂਜਾ ਅਤੇ ਵਿਰਾਸਤ ਏ ਕੌਮ ਗੱਤਕਾ ਅਕੈਡਮੀ ਜ਼ੀਰਾ ਰਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਫਰੀ ਸੋਟੀ ਵਿਅਕਤੀਗਤ ਈਵੈਂਟ ਲੜਕੀਆਂ ਵਿਚ ਵਿਰਾਸਤ ਏ ਕੌਮ ਗੱਤਕਾ ਅਕੈਡਮੀ ਜ਼ੀਰਾ ਵੀਰਪਾਰ ਕੌਰ ਨੇ ਪਹਿਲਾ, ਵਿਰਾਸਤ ਏ ਕੌਮ ਗੱਤਕਾ ਅਕੈਡਮੀ ਜ਼ੀਰਾ ਕਰਮਦੀਪ ਕੌਰ ਅਤੇ ਵਿਰਾਸਤ ਏ ਕੌਮ ਗੱਤਕਾ ਅਕੈਡਮੀ ਜ਼ੀਰਾ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਗੁਰਮੀਤ ਸਿੰਘ ਚੀਫ ਜੱਜ ਰਾਜਪੁਰਾ, ਤਲਵਿੰਦਰ ਸਿੰਘ ਚੀਫ ਰੈਫਰੀ ਫਿਰੋਜ਼ਪੁਰ, ਲਖਵਿੰਦਰ ਸਿੰਘ ਚੀਫ ਰੈਫਰੀ ਫਤਿਹਗੜ ਸਭਰਾ, ਹਰਜਿੰਦਰ ਸਿੰਘ ਰੈਫਰੀ ਤਰਨਤਾਰਨ, ਬਖਸ਼ੀਸ਼ ਸਿੰਘ ਜੱਜ ਫਿਰੋਜ਼ਪੁਰ, ਅਮਨਦੀਪ ਸਿੰਘ ਰੈਫਰੀ ਰਾਜਪੁਰਾ, ਲਖਵਿੰਦਰ ਸਿੰਘ ਰੈਫਰੀ ਫਤਿਹਗੜ ਸਭਰਾ, ਗੁਰਪ੍ਰੀਤ ਸਿੰਘ ਰੈਫਰੀ ਫਿਰੋਜ਼ਪੁਰ ਆਦਿ ਨੇ ਭੂਮਿਕਾ ਨਿਭਾਈ।

End Ad