ਦੱਖਣੀ ਅਫਰੀਕਾ ਹਾਰਿਆ, ਯੁਜਵਿੰਦਰ ਚਾਹਿਲ ਮੈਨ ਆਫ ਦਾ ਮੈਚ,ਦੇਖੋ ਤਸਵੀਰਾਂ

406
Start Ad

ਸੈਂਚੁਰੀਅਨ (ਦੱਖਣੀ ਅਫਰੀਕਾ)। ਦੱਖਣੀ ਅਫਰੀਕਾ ਦੇ ਖਿਲਾਫ ਖੇਡਿਆ ਗਿਆ ਦੂਜਾ ਇੱਕ ਰੋਜਾ ਮੈਚ ਭਾਰਤ ਨੇ 9 ਵਿਕਟਾਂ ਨਾਲ ਜਿੱਤ ਲਿਆ।

ਭਾਰਤੀ ਗੇਂਦਬਾਜਾਂ ਨੇ ਦੱਖਣੀ ਅਫਰੀਕਾ ਦੀ ਸਾਰੀ ਟੀਮ ਨੂੰ 118 ਦੌੜਾਂ ‘ਤੇ ਹੀ ਪੈਵੇਲੀਅਨ ਭੇਜ ਦਿੱਤਾ ਸੀ। ਭਾਰਤੀ ਸਪਿੰਨਰ ਯੁਜਵਿੰਦਰ ਚਹਿਲ ਨੇ ਇਸ ਮੈਚ ‘ਚ ਆਪਣੇ ਕੈਰੀਅਰ ਦਾ ਬਿਹਤਰ ਪ੍ਰਦਰਸ਼ਨ ਕਰਦਿਆਂ 22 ਦੌੜਾਂ ਦੇ ਕੇ 5 ਵਿਕਟਾਂ ਹਾਸਿਲ ਕੀਤੀਆਂ। ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 21 ਓਵਰਾਂ ‘ਚ ਹੀ ਟੀਚਾ ਹਾਸਿਲ ਕਰ ਲਿਆ।

ਯੁਜਵਿੰਦਰ ਚਹਿਲ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਕਪਤਾਨ ਵਿਰੋਟ ਕੋਹਲੀ ਨੇ ਵੀ 46 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਵੱਲੋਂ ਬੱਲੇਬਾਜ਼ ਜੇਪੀ ਡੁਮਨੀ ਤੇ ਜੋਂਡੋ ਨੇ 25-25 ਅਤੇ ਹਾਸ਼ਿਮ ਅਮਲਾ ਨੇ 23 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਵੱਲੋਂ ਗੇਂਦਬਾਜ਼ ਕਗੀਸੋ ਰਬਾਡਾ ਹੀ ਸਿਰਫ ਇੱਕ ਵਿਕਟ ਰੋਹਿਤ ਸ਼ਰਮਾ ਨੂੰ ਆਊਟ ਕਰਕੇ ਹਾਸਿਲ ਕਰ ਸਕਿਆ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਫਰਵਰੀ ਨੂੰ ਡਰਬਨ ‘ਚ ਹੋਏ ਪਹਿਲੇ ਇੱਕ ਰੋਜ਼ਾ ਮੈਚ ‘ਚ ਵੀ ਭਾਰਤ ਨੇ 6 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਮੈਚ ‘ਚ ਦੱਖਣੀ ਅਫਰੀਕਾ ਵੱਲੋਂ 8 ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ 269 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 112 ਦੌੜਾਂ ਬਣਾਈਆਂ ਸਨ ਜਦੋਂ ਕਿ ਅਜਿੰਕਿਆ ਰਹਾਣੇ ਨੇ 79 ਦੌੜਾਂ ਦਾ ਯੋਗਦਾਨ ਪਾਇਆ ਸੀ।

End Ad