ਨਮੀ ਵਾਲੇ ਖੇਤਰਾਂ ਵਿੱਚ ਕਣਕ ਦਾ ਵਧੀਆ ਝਾੜ ਲੈਣ ਲਈ ਅਪਣਾਉ ਇਹ ਤਕਨੀਕ 

340
Start Ad

ਪਠਾਨਕੋਟ: 5 ਮਾਰਚ । ਅਗਲੇ ਸਾਲ ਜ਼ਿਆਦਾ ਨਮੀ ਵਾਲੇ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡਾਂ ਉਪਰ ਬੀਜਣ ਲਈ ਕਿਸਾਨਾਂ ਨੂੰ ਨਵੀਂ ਪ੍ਰਣਾਲੀ ਅਪਨਾਉਣੀ ਚਾਹੀਦੀ ਹੈ ਜਿਸ ਨਾਲ ਜ਼ਿਆਦਾ ਬਾਰਸ਼ ਜਾਂ ਵਧੇਰੇ ਸਿੰਚਾਈ ਵਾਲੇ ਪਾਣੀ ਨਾਲ ਖਰਾਬ ਹੋਣ ਵਾਲੀ ਫਸਲ ਨੂੰ ਬਚਾਇਆ ਜਾ ਸਕੇ । ਇਹਨਾਂ ਸਬਦਾਂ ਦਾ ਪ੍ਰਗਟਾਵਾ  ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੌਹਾਨਾਂ ਵਿੱਚ ਨੌਜਵਾਨ ਕਿਸਾਨ ਨਵਦੀਪ ਸਿੰਘ ਦੇ ਖੇਤਾਂ ਵਿੱਚ ਮਨਾਏ ਖੇਤ ਦਿਵਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਡਾ ਇੰਦਰ ਜੀਤ ਸਿੰਘ ਧੰਜੂ ਮੁੱਖ ਕੇਤੀਬਾੜੀ ਅਫਸਰ,ਡਾ ਹਰਿੰਦਰ ਸਿੰਘ ਬੈਂਸ,ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ,ਡਾ ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਪਸਰ,ਡਾ ਸ਼ਾਹਬਾਜ ਸਿੰਘ ਚੀਮਾ ਖੇਤੀਬਾੜੀ ਵਿਕਾਸ ਅਫਸਰ( ਮੰਡੀਕਰਨ),ਡਾ ਜਡਦੀਪ ਸਿੰਘ ਡਿਪਟੀ ਪੀ ਡੀ,ਗੁਰਪ੍ਰੀਤ ਸਿੰਘ ਬੀ ਟੀ ਐਮ,ਗੁਰਦਿੱਤ ਸਿੰਘ,ਸੁਭਾਸ਼ ਚੰਦਰ,ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ,ਮਾਸਟਰ ਗਿਆਨ ਸਿੰਘ,ਤਿਲਕ ਰਾਜ ਝਲੋਆਂ,ਮਨਮੋਹਨ ਸਿੰਘ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਚੇ ਕਿਆਰਿਆਂ ਉੱਪਰ ਬਿਜਾਈ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਅਤੇ ਕਿਸਾਨਾਂ ਨੂੰ ਇਸ ਨਵੀਂ ਤਕਨੀਕ ਨੂੰ ਅਪਨਾਉਣ ਦੀ ਅਪੀਲ ਕੀਤੀ।


ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਤੀ ਨੀਲਿਮਾ ਨੇ ਜ਼ਿਲਾ ਪਠਾਨਕੋਟ ਵਿੱਚ ਕੁਝ ਜ਼ਿਆਦਾ ਨਮੀ ਵਾਲਾ ਰਕਬਾ ਹੈ, ਜਿਥੇ ਹਰ ਸਾਲ ਸਰਦੀ ਦੀਆਂ ਬਰਸਾਤਾਂ ਕਾਰਨ ਜਾਂ ਪਹਿਲਾ ਪਾਣੀ ਭਾਰੀ ਲੱਗਣ ਕਾਰਨ ਕਣਕ ਦੀ ਫਸਲ ਖਰਾਬ ਹੋ ਜਾਂਦੀ ਹੈ ਜਾਂ ਕਣਕ ਦੀ ਫਸਲ ਦਾ ਰੰਗ ਪੀਲਾ ਹੋ ਕੇ ਮੁਢਲਾ ਵਾਧਾ ਰੁਕ ਜਾਂਦਾ ਹੈ,ਜਿਸ ਕਾਰਨ ਪੈਦਾਵਾਰ ਘੱਟ ਮਿਲਦੀ ਹੈ।ਉਨਾਂ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਬੈੱਡ ਪਲਾਂਟਿੰਗ ਤਕਨੀਕ ਕਣਕ ਦੀ ਫਸਲ ਲਈ ਵਰਦਾਨ ਸਾਬਿਤ ਹੋ ਸਕਦੀ ਹੈ।

ਉਨਾਂ ਕਿਹਾ ਕਿ ਖੇਤੀ ਲਈ ਲਏ ਕਰਜ਼ੇ ਦਾ ਸਹੀ ਜਗਾ ਇਸਤੇਮਾਲ ਕਰਕੇ ਸਮੇਂ ਸਿਰ ਬੈਂਕਾਂ ਨੂੰ ਬਣਦੀ ਰਕਮ ਵਾਪਸ ਕਰ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਦੇਖਾ ਦੇਖੀ ਖਰਚੇ ਕਰਨ ਦੀ ਬਿਜਾਏ ਖਰਚਿਆਂ ਨੂੰ ਸੀਮਤ ਕਰਨਾ ਚਾਹੀਦਾ ਤਾਂ ਜੋ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜਾ ਮਾਫੀ ਸਕੀਮ ਅਧੀਨ ਸਭ ਤੋਂ ਪਹਿਲਾਂ ਸੀਮਾਂਤ ਕਿਸਾਨਾਂ ਦੇ ਦੋ ਲੱਖ ਤੱਕ ਸਹਿਕਾਰੀ ਸਭਾਵਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਇਸ ਸੰਬੰਧੀ ਜ਼ਰੂਰੀ ਕਾਰਵਾਈ ਚੱਲ ਰਹੀ ਹੈ।ਉਨਾਂ ਕਿਹਾ ਕਿ ਪੜਾਅਵਾਰ ਬਾਕੀ ਸ਼੍ਰੇਣੀਆਂ ਦੇ ਵੀ ਕਰਜ਼ੇ ਮੁਆਫ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।ਉਨਾਂ ਸਥਾਨਕ ਕਿਸਾਨਾਂ ਦੀ ਮੰਗ ਤੇ ਖੇਤੀਬਾੜੀ ਵਿਭਾਗ ਦਾ ਦਫਤਰ ਘਰੋਟਾ ਵਿਖੇ ਖੋਲਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ।ਉਨਾਂ ਕਿਹਾ ਕਿ ਇਸ ਵਿਧੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਜ਼ਰੂਰਤ ਘੱਟ ਪੈਂਦੀ ਹੈ ਅਤੇ ਨਦੀਨ ਨਾਸ਼ਕ ਰਸਾਇਣਾ ਦੀ ਵਰਤੋਂ ਵੀ ਬਿਹਤਰ ਤਰੀਕੇ ਨਾਲ ਕਰਨ ਵਿੱਚ ਮਦਦ ਮਿਲਦੀ ਹੈ।ਡਾ ਅਮਰੀਕ ਸਿੰਘ ਨੇ ਕੀਟਨਾਸ਼ਕ ਰਸਾਇਣਾਂ ਦੀ ਸੁਚੱਜੀ ਵਰਤੋਂ,ਡਾ ਸ਼ਾਹਬਾਜ਼ ਸਿੰਘ ਚੀਮਾ ਨੇ ਖੇਤੀ ਜਿਨਸ਼ਾਂ ਦੇ ਸੁਚੱਜੀ ਮੰਡੀਕਰਨ,ਡਾ ਪ੍ਰਿਤਪਾਲ ਸਿੰਘ ਨੇ ਮਿੱਟੀ ਸਿਹਤ ਕਾਰਡ ਦੀ ਮਹੱਤਤਾ ਮਾਸਟਰ ਗਿਆਨ ਸਿੰਘ ਨੇ ਇਲਾਕੇ ਦੀਆਂ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਅਖੀਰ ਵਿੱਚ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਤਜ਼ਰਬੇ ਸਾਂਝੇ ਕੀਤੇ।

End Ad