ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲਾ ਵਧਾਉਣ ਲਈ ਪਿੰਡ ਬਿੱਲੀਮਾਰ ਵਿਖੇ ਰੈਲੀ ਕੱਢੀ

48
Start Ad

ਗੁਰੂਹਰਸਹਾਏ 20 ਦਸੰਬਰ (ਰਜਿੰਦਰ ਕੰਬੋਜ਼)ਅੱਜ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲਾ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਿੱਲੀਮਾਰ ਵੱਲੋਂ ਪਿੰਡ ਬਿੱਲੀਮਾਰ ਵਿਖੇ ਰੈਲੀ ਕੱਢੀ ਗਈ। ਸਕੂਲ ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 18 ਦਸੰਬਰ 2018 ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਵਿਚ 3 ਸਾਲ ਤੋਂ ਬੱਚਾ ਸਕੂਲ ਵਿਚ ਦਾਖਲ ਹੋ ਸਕਦਾ ਹੈ। ਇਸ ਤਰ•ਾਂ ਰੈਲੀ ਵਿਚ ਸਕੂਲ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਅਤੇ ਸਕੂਲਾਂ ਵਿਚ ਚੱਲ ਰਿਹਾ ”ਪੜੋ ਪੰਜਾਬ, ਪੜਾਓ ਪੰਜਾਬ” ਬਾਰੇ ਦੱਸਿਆ ਗਿਆ ਅਤੇ ਲੋਕਾਂ ਵੱਲੋਂ ਵੀ ਇਸ ਦੀ ਪ੍ਰਸੰਸਾ ਕੀਤੀ ਗਈ। ਰੈਲੀ ਵਿਚ ਸਕੂਲ ਅਧਿਆਪਕ ਵਿਨੈ ਕੁਮਾਰ, ਸੰਦੀਪ ਕੁਮਾਰ ਅਤੇ ਪਤਵੰਤੇ ਸੱਜਣ ਕਰਨੈਲ ਸਿੰਘ, ਮਨਜੀਤ ਸਿੰਘ ਅਤੇ ਐੱਸਐੱਮਸੀ ਕਮੇਟੀ ਮੈਂਬਰ ਹਾਜ਼ਰ ਸਨ।

End Ad