ਫਿਰੋਜ਼ਪੁਰ ਦੀਆਂ ਖਿਡਾਰਣਾਂ ਨੇ ਜਿੱਤਿਆ ਬ੍ਰਾਊਜ਼ ਮੈਡਲ

417
Start Ad

ਫਿਰੋਜ਼ਪੁਰ 13 ਜਨਵਰੀ ( ਸਤਬੀਰ ਬਰਾੜ): ਪਿਛਲੇ ਦਿਨੀਂ ਸੰਗਰੂਰ ਸ਼ਹਿਰ ਵਿਖੇ ਕਰਵਾਈ ਗਈ ਵੁਮੈਨ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਦੀ ਛੋਟੀਆਂ ਖਿਡਾਰਣਾਂ ਨੇ ਤੀਜਾ ਸਥਾਨ ਹਾਸਲ ਕਰਕੇ ਵੱਡਾ ਕਾਰਨਾਮਾ ਕੀਤਾ ਹੈ। ਇਹ ਚੈਂਪੀਅਨਸ਼ਿਪ ਵਿਚ 25 ਸਾਲ ਤੱਕ ਦੀਆਂ ਖਿਡਾਰਣਾਂ ਹਿੱਸਾ ਲੈ ਰਹੀਆਂ ਸਨ ਪਰ ਫ਼ਿਰੋਜ਼ਪੁਰ ਦੀ ਟੀਮ ਦੀਆਂ ਚਾਰੇ ਖਿਡਾਰਣਾਂ 15 ਸਾਲ ਤੋਂ ਘੱਟ ਸਨ ਇੱਥੋਂ ਤੱਕ ਕਿ ਸੈਮੀਫਾਈਨਲ ਮੁਕਾਬਲੇ ਵਿਚ ਫ਼ਿਰੋਜ਼ਪੁਰ ਨੇ ਜਲੰਧਰ ਨੂੰ ਕਾਂਟੇ ਦੀ ਟੱਕਰ ਦਿੱਤੀ। ਇਸ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਦੀ ਨੈਸ਼ਨਲ ਖਿਡਾਰਣ ਸਵਰੀਤ ਕੌਰ ਵੱਲੋਂ ਆਪਣੀ ਕੋਈ ਵੀ ਸਿੰਗਲ ਨਹੀਂ ਹਾਰੀ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ ਬੈਡਮਿੰਟਨ ਲਈ ਭਵਿੱਖ ਲਈ ਇਹ ਇੱਕ ਚੰਗਾ ਸੰਕੇਤ ਹੈ ਕਿ ਛੋਟੀਆਂ ਖਿਡਾਰਣਾਂ ਨੇ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਇਸ ਮੌਕੇ ਟੀਮ ਇੰਚਾਰਜ਼ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਖਿਡਾਰਣ ਸਵਰੀਤ ਕੌਰ, ਜੈਸਮੀਨ ਬਿੰਦਰਾ, ਮਹਿਕ ਬਜਾਜ ਤੇ ਅਨਾਮਿਕਾ ਦੀ ਮਿਹਨਤ ਨੂੰ ਜਾਂਦਾ ਹੈ। ਇਹ ਚਾਰੇ ਖਿਡਾਰਣਾਂ ਡੀਸੀ ਮਾਡਲ ਸਕੂਲ ਦੀਆਂ ਵਿਦਿਆਰਥਣਾਂ ਹਨ। ਇਸ ਮੌਕੇ ਖਿਡਾਰਣਾਂ ਨੇ ਵਧਾਈ ਦਿੰਦਿਆਂ ਡੀਬੀਏ ਪ੍ਰਧਾਨ ਮਨੋਜ ਗੁਪਤਾ, ਪ੍ਰੈਸ ਸਕੱਤਰ ਸੰਜੇ ਕਟਾਰੀਆ, ਮੁਨੀਸ਼ ਪੁੰਜ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਹਾਜ਼ਰ ਸਨ।

End Ad