ਬਿਜਲੀ ਬਿੱਲ ਜੇ ਕਹੇ ਨੇ ਹੁਣ ਕਿਸਾਨਾਂ ਨੂੰ ਮਾਫ ਕਰਨ – ਬਾਦਲ

263
Start Ad

ਚੰਡੀਗੜ੍ਹ – ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਉਸ ਨੂੰ ਪੂਰਾ ਕਰੇ ਇਹ ਗੱਲ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇੱਥੇ ਪ੍ਰੈਸ ਵਾਰਤਾ ਦੋਰਾਨ ਕਹੀ ਉਨਾਂ ਕਿਹਾ ਕਿ ਅਸੀਂ ਹਰ ਪਾਸੇ ਐਲਾਨ ਤਾਂ ਕਰ ਦਿੰਦੇ ਹਾਂ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਕੁਝ ਵੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਅਸੀ ਜੇਕਰ ਬਿਜਲੀ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਲਾਗੂ ਵੀ ਕੀਤਾ ਸੀ ਨਾ ਕਿ ਬਾਅਦ ਵਿੱਚ ਹਲਫ਼ੀਆ ਬਿਆਨ ਜਾਂ ਫਿਰ ਹੋਰ ਤਰ੍ਹਾਂ ਦੇ ਰੌਲ਼ਾ ਰੱਪਾ ਪਾਉਂਦੇ ਹੋਏ ਕਿੰਤੂ ਪਰੰਤੂ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਪੂਰਾ ਕਰਜ਼ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਤਾਂ ਅਮਰਿੰਦਰ ਸਿੰਘ ਨੂੰ ਇਹ ਐਲਾਨ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ
ਵਿੱਚ ਹੋਣ ਵਾਲੇ ਝੂਠੇ ਐਲਾਨ ਵਾਂਗ ਹੀ ਹੁਣ ਬਜਟ ਵਿੱਚ ਕਾਫ਼ੀ ਕੁਝ ਐਲਾਨ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਸਾਲ ਦੇ ਆਖਰ ਤੱਕ ਉਹ ਪੂਰਾ ਹੀ ਨਹੀਂ ਹੁੰਦਾ ਹੈ। ਕਾਂਗਰਸ ਦੇ ਖਜਾਨਾ ਮੰਤਰੀ ਨੇ ਵੀ ਵੱਡੇ-ਵੱਡੇ ਐਲਾਨ ਕੀਤੇ ਸਨ ਪਰ ਉਹ ਉੱਠ ਦੇ ਬੁੱਲ ਵਾਂਗ ਹੀ ਲਟਕਦੇ ਨਜ਼ਰ ਆ ਰਹੇ ਹਨ, ਜ਼ਿਆਦਾਤਰ ਐਲਾਨ ਪੂਰੇ ਹੀ ਨਹੀਂ ਹੋਏ ਹਨ, ਇਸ ਲਈ ਬਜਟ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਉਣ ਲਈ ਕਾਨੂੰਨ ਬਣਨਾ ਚਾਹੀਦਾ ਹੈ, ਜੇਕਰ
ਕੋਈ ਸਰਕਾਰ ਬਜਟ ਵਿੱਚ ਕੀਤੇ ਐਲਾਨ ਪੂਰੇ ਨਹੀਂ ਕਰਦੀ ਹੈ ਤਾਂ ਉਹ ਸਰਕਾਰ ਬਰਖ਼ਾਸਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਸੋਚ ਹੀ ਠੀਕ ਨਹੀਂ ਹੈ, ਕਿਉਂਕਿ ਜੇਕਰ ਸੋਚ ਠੀਕ ਹੋਵੇ ਤਾਂ ਹਰ ਕੰਮ ਆਪਣੇ ਆਪ ਠੀਕ ਹੋ ਜਾਂਦਾ ਹੈ। ਉਨ੍ਹਾਂ ਨੇ ਵੀ ਤਾਂ 10 ਸਾਲ ਸਰਕਾਰ ਚਲਾਈ ਹੈ, ਕਦੇ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਰੋਕੀ ਤੇ ਨਾ ਹੀ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਇਆ ਹੈ ਪਰ ਇਸ ਸਰਕਾਰ ਵਿੱਚ ਤਨਖਾਹ ਤੋਂ ਲੈ ਕੇ ਵਿਕਾਸ ਕਾਰਜ ਸਾਰਾ ਕੁਝ ਰੁਕਿਆ ਹੋਇਆ ਹੈ।ਲੋਕ ਇਸ ਕੈਪਟਨ ਸਰਕਾਰ ਤੰਗ ਆ ਚੁੱਕੀ ਹੈ।

End Ad