ਬੀੜ ਘੁਗਿਆਣੇ ਵਿਖੇ ਰੁੱਖ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ

53
Start Ad

ਫਿਰੋਜ਼ਪੁਰ, 13 ਜੁਲਾਈ। 21 ਜੁਲਾਈ ਦਿਨ ਐਂਤਵਾਰ ਨੂੰ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਦੀ ਯਾਦ ਵਿਚ ਬੀੜ ਘੁਗਿਆਣੇ ਵਿਖੇ ਮਹਾਂਰਾਵਲ ਖੇਵਾ ਜੀ ਟ੍ਰਸਟ ਦੁਆਰਾ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ ਸੁਸਾਇਟੀ ਬੀੜ ਦੇ ਸਹਿਯੋਗ ਨਾਲ ਲਾਏ ਜਾ ਰਹੇ ਰੁੱਖ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ । ਇਸ ਸੰਬੰਧੀ ਟ੍ਰਸਟ ਦੇ ਸੀ.ਈ.ਓ ਜੰਗੀਰ ਸਿੰਘ ਸਰਾਂ ਨੇ ਦੱਸਿਆ ਕਿ ਮੇਲੇ ਵਿਚ ਪੰਜਾਬ ਭਰ ਵਿਚੋਂ ਵਾਤਾਵਰਨ ਪ੍ਰੇਮੀ ਸ਼ਿਰਕਤ ਕਰਨਗੇ ਅਤੇ ਸਾਰਿਆਂ ਦੁਆਰਾ ਰਲ ਮਿਲ ਕੇ ਘੱਟੋ ਘੱਟ 3500 ਬੂਟਾ ਲਾਇਆ ਜਾਵੇਗਾ। ਇਸ ਦੌਰਾਨ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਨਰੇਸ਼ ਦੇਵਗਨ, ਮਾਸਟਰ ਗੁਰਪ੍ਰੀਤ ਸਿੰਘ ਸਰਾਂ, ਡਿਪਟੀ ਸਿੰਘ ਅਤੇ ਗੁਰਬਿੰਦਰ ਸਿੰਘ ਸਿੱਖਾਂਵਾਲਾ ਨੇ ਦੱਸਿਆ ਕਿ ਬੂਟਿਆਂ ਨੂੰ ਸੁਰੱਖਿਆ ਦੇਣ ਲਈ 10 ਏਕੜ ਥਾਂ ਵਿਚ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ ਤੇ ਬੂਟਿਆਂ ਨੂੰ ਪਾਣੀ ਦਾ ਪ੍ਰਬੰਧ ਕਰਨ ਲਈ ਪੱਕੇ ਤੌਰ ‘ਤੇ ਪਾਣੀ ਦਾ ਟੈਕਰ ਅਤੇ ਟਰੈਕਟਰ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਵਾਤਾਵਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਮੇਲੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਭਾਗ ਦਵਾਇਆ ਜਾ ਰਿਹਾ ਹੈ। ਇਸ ਦੌਰਾਨ ਬੀੜ ਦੁਆਰਾ ਪੰਛੀ ਅਤੇ ਪੇਂਡੂ ਜੀਵਨ ਨਾਲ ਸਬੰਧਿਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਜਾ ਰਹੀ ਹੈ। ਮੇਲੇ ਵਿਚ ਵਿਰਾਸਤੀ ਸਮਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ ਤੇ ਨਾਲ ਹੀ ਪ੍ਰੀਤ ਭਗਵਾਨ ਦੁਆਰਾ ਪੇਟਿੰਗਜ਼ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਵਾਤਾਵਰਨ ਸੰਭਾਲ ਨੂੰ ਸਮਰਪਿਤ ਇੱਕ ਲਾਈਵ ਪੇਟਿੰਗ ਵੀ ਤਿਆਰ ਕੀਤੀ ਜਾਵੇਗੀ।

End Ad