ਭਾਰਤ ਨੇ 28 ਦੌੜਾਂ ਨਾਲ ਜਿੱਤਿਆ ਪਹਿਲਾ ਟੀ-20 ਮੈਚ ਜੋਹਾਨਸਬਰਗ

311
Start Ad

ਵਾਂਨਡਰਸ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ 3 ਮੈਚਾਂ ਦੀ ਸੀਰੀਜ ‘ਚ 1-0 ਨਾਲ ਵਾਧਾ ਹਾਸਿਲ ਕਰ ਲਿਆ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਭਾਰਤ ਨੂੰ ਬੱਲੇਬਾਜੀ ਕਰਨ ਦਾ ਮੌਕਾ ਦਿੱਤਾ। ਭਾਰਤ ਨੇ 203 ਦੌੜਾਂ ਬਦਾਈਆਂ ਜਿਸ ‘ਚ ਸਿਖਰ ਧਵਨ ਨੇ 72 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ ਗੁਆ ਕੇ 175 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜਾਂ ‘ਚੋਂ ਭੁਵਨੇਸ਼ਵਰ ਕੁਮਾਰ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 5 ਵਿਕਟਾਂ ਹਾਸਿਲ ਕੀਤੀਆਂ। ਭੁਵਨੇਸ਼ਵਰ ਨੂੰ ‘ਮੈਨ ਆਫ ਦ ਮੈਚ’ ਚੁਣਿਆ ਗਿਆ। ਦੱਖਣੀ ਅਫਰੀਕਾ ਵੱਲੋਂ ਹੈਂਡਰਿਕਸ ਨੇ ਸਭ ਤੋਂ ਜਿਆਦਾ 70 ਦੌੜਾਂ ਬਣਾਈਆਂ।

End Ad