ਭਾਰਤ ਪਾਕਿ ਸਰਹੱਦ ਤੇ ਪਾਕਿਸਤਾਨੀ ਤਸਕਰ ਢੇਰ 50 ਕਰੋੜ ਦੀ ਹੈਰੋਇਨ ਬਰਾਮਦ

272
Start Ad

ਫਿਰੋਜ਼ਪੁਰ :ਭਾਰਤ ਪਾਕਿ ਸਰਹੱਦ ਤੇ ਬੀ ਐਸ ਐਫ ਨੇ ਪਾਕਿ ਤਸਕਰ ਨੂੰ ਢੇਰ ਕਰ 50 ਕਰੋੜ ਦੀ ਹੈਰੋਇਨ ਬਰਾਮਦ ਕਰ ਲਈ ਹੈ। ਇਹ ਸਫਲਤਾ ਬੀ ਐੱਸ ਐੱੱਫ ਨੂੰ ਉਸ ਸਮੇ ਮਿਲੀ ਜਦ ਬੀਤੀ ਰਾਤ ਫਿਰੋਜ਼ਪੁਰ ਦੀ ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਦੀ ਚੈੱਕ ਪੋਸਟ ਬਾਰੇ ਕੇ ਨਜਦੀਕ  2 ਪਾਕਿਸਤਾਨੀ ਤਸਕਰ ਹਨ੍ਹੇਰੇ ਦਾ ਫਾਇਦਾ ਉਠਾ ਕੇ ਇੱਕ ਪਾਈਪ ਰਾਹੀਂ ਹੈਰੋਇਨ ਦੀ ਖੇਪ ਭਾਰਤ ਭੇਜਣ ਦੀ ਤਾਕ ‘ਚ ਸਨ।ਸਰਹੱੱਦ ਤੇ ਰਾਤ ਦੀ ਡਿਊਟੀ ਕਰਦੇ ਫੌਜ ਦੇ ਜਵਾਨਾਂ ਨੇ ਜਦ ਹਲਚਲ ਹੁੰਦੀ ਦੇਖੀ ਤਾਂ ਫਾਇਰਿੰਗ ਕੀਤੀ, ਤੇ ਤਸਕਰਾ ਵੀ ਫੋਜੀ ਜਵਾਨਾਂ ਤੇ ਗੋਲੀਬਾਰੀ ਕੀਤੀ ਤੇ ਭਾਰਤੀ ਫੋੋੋਜ ਦੀ ਜਵਾਬੀ ਕਾਰਵਾਈ ਚ ਇਕ ਪਾਕਿ ਤਸਕਰ ਢੇਰ ਹੋ ਗਿਆ। ਦੂਸਰਾ ਭੱਜਣ ਚ ਕਾਮਯਾਬ ਜਵਾਨਾ ਨੇ ਜਦ ਤਲਾਸ਼ੀ ਲਈ ਤਾਂ 10 ਪੈਕਟ ਹੈਰੋਇਨ, ਇਕ ਪਾਕਿਸਤਾਨੀ ਮੋਬਾਇਲ ਅਤੇ 3 ਪਾਕਿਸਤਾਨੀ ਸਿੰਮਾਂ, ਇਕ ਚਾਈਨਾ ਮੇਡ ਪਿਸਤੌਲ ਹਲਾਕ ਹੋਏ ਪਾਕਿ ਤਸਕਰ ਕੋਲੋ ਬਰਾਮਦ ਕੀਤੇ ਗਏ। ਫੜੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 50 ਕਰੋੜ ਦੱਸੀ ਜਾ ਰਹੀ ਹੈ। ਬੀ ਐੱਸ ਐੱੱਫ ਜਵਾਨ ਲਗਾਤਾਰ ਨਸ਼ੇ ਦੀ ਤਸਕਰੀ ਰੋਕਣ ਲਈ ਰਾਤ ਭਰ ਬਾਜ ਅੱੱਖ ਨਾਲ ਸਰਹੱਦ ਦੀ ਰਖਵਾਲੀ ਕਰ ਰਹੇ ਹਨ।ਇਹ ਇੱਕ ਵੱਡੀ ਸਫਲਤਾ ਹੈ ਬੀ ਐੱੱਸ ਐੱਫ ਲਈ।

End Ad