ਮਲਕੀਤ ਥਿੰਦ ਬਣੇ ਹਲਕਾ ਗੁਰੂ ਹਰ ਸਹਾਏ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼

213
Start Ad

ਗੁਰੂਹਰਸਹਾਏ (ਰਜਿੰਦਰ ਕੰਬੋਜ਼): ਆਮ ਆਦਮੀ ਪਾਰਟੀ ਵੱਲੋਂ ਹਾਲ ਵਿੱਚ ਕੀਤੀਆਂ ਨਿਯੁਕਤੀਆਂ ਦੇ ਤਹਿਤ ਹਲਕਾ ਗੁਰੂ ਸਹਾਏ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੂੰ ਫਿਰ ਹਲਕਾ ਇੰਚਾਰਜ ਲਗਾਇਆ ਗਿਆ ਜਿਸ ਨਾਲ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ l ਮਲਕੀਤ ਥਿੰਦ ਦੀ ਇਸ ਨਿਯੁਕਤੀ ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ l ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲਕੀਤ ਥਿੰਦ ਹਲਕਾ ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਸਨ ਅਤੇ  ਅੱਜ ਫਿਰ ਉਨ੍ਹਾਂ ਨੂੰ ਹਲਕਾ ਗੁਰਹਰਸਹਾਏ ਦਾ ਇੰਚਾਰਜ਼ ਲਗਾਇਆ ਗਿਆ ਹੈ l ਮਲਕੀਤ ਥਿੰਦ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ  ਨਿਯੁਕਤੀ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ ਵਧਾਈਆਂ ਦੇਣ ਵਾਲਿਆਂ ਆਮ ਆਦਮੀ ਪਾਰਟੀ ਵਰਕਰਾਂ ਚ ਭਾਰੀ ਜੋਸ਼ ਹੈ l

End Ad