ਮੁਫ਼ਤ ਕੈਂਸਰ ਜਾਂਚ ਕੈਂਪ 6 ਫਰਵਰੀ ਨੂੰ

462
Start Ad

ਬਠਿੰਡਾ, 2 ਫਰਵਰੀ।
ਜਿਲੇ ਦੇ ਪਿੰਡ ਜੈ ਸਿੰਘ ਵਾਲਾ ਵਿਖੇ 6 ਫਰਵਰੀ ਦਿਨ ਮੰਗਲਵਾਰ ਨੂੰ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਅਤੇ ਐਨ ਆਰਈਜ਼ ਦੇ ਸਹਿਯੋਗ ਨਾਲ ਲੱਗਣ ਜਾ ਰਹੇ ਇਸ ਕੈਂਪ ਵਿਚ ਕੈਂਸਰ ਨਾਲ ਸਬੰਧਤ ਵੱਖ-ਵੱਖ ਪ੍ਰਕਾਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ 4 ਵਜੇ ਤੱਕ ਪਿੰਡ ਦੇ ਗੁਰੂਦਆਰਾ ਸਾਹਿਬ ਦੇ ਨਜ਼ਦੀਕ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ। ਉਹਨਾਂ ਅਪੀਲ ਕੀਤੀ ਕਿ ਇਸ ਮੁਫ਼ਤ ਜਾਂਚ ਕੈਂਪ ਵਿਚ ਪੁੱਜ ਕਿ ਜਰੂਰ ਫਾਇਦਾ ਲਿਆ ਜਾਵੇ। ਇਹ ਪਿੰਡ ਬਠਿੰਡਾ-ਬਾਦਲ ਰੋਡ ਤੇ ਬਠਿੰਡਾ ਤੋਂ 14 ਕਿਲੋਮੀਟਰ ਦੂਰੀ ਤੇ ਸਥਿੱਤ ਹੈ।

End Ad