ਰਸਾਇਣ ਦੀ ਵੱਧ ਮਾਤਰਾ ਕਾਰਨ ਬਾਸਮਤੀ ਨੂੰ ਬਾਹਰਲੇ ਮੁਲਕਾਂ ‘ਚ ਭੇਜਣ ਦੀ ਆ ਰਹੀ ਸਮੱਸਿਆ

391
Start Ad

ਫਿਰੋਜ਼ਪੁਰ, 10 ਅਗਸਤ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਦਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ, ਫਿਰੋਜ਼ਪੁਰ ਵੱਲੌਂ ਪਿੰਡ ਮਾਨਾ ਸਿੰਘ ਵਾਲਾ ਬਲਾਕ ਘੱਲ ਖੁਰਦ ਵਿਖੇ ਬਾਸਮਤੀ ਦੀ ਕਾਸ਼ਤ ਦੌਰਾਨ ਖੇਤੀ ਰਸਾਇਣਾਂ ਦੀ ਸਹੀ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ  ਲਗਾਇਆ ਗਿਆ । ਇਸ ਕੈਂਪ ਵਿੱਚ ਜ਼ਿਲਾ ਪਸਾਰ ਮਾਹਿਰ ਡਾ. ਜਗਜੋਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਖੇਤੀ ਰਸਾਇਣਾਂ ਦੀ ਲੋੜ ਅਨੁਸਾਰ ਵਰਤੋਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਬਾਸਮਤੀ ਚਾਵਲ ਵਿੱਚ ਟ੍ਰਾਈਸਾਈਕਲਾਜੋਲ ਅਤੇ ਕਾਰਬੈਂਡਾਜਿਮ ਉੱਲੀਨਾਸ਼ਕਾਂ ਦੇ ਅੰਸ਼ ਨਿਰਧਾਰਤ ਮਾਤਰਾ ਤੋਂ ਵੱਧ ਪਾਏ ਜਾਣ ਨਾਲ ਬਾਸਮਤੀ ਚਾਵਲ ਨੂੰ ਬਾਹਰਲੇ ਮੁਲਕਾਂ ਨੂੰ ਭੇਜਣ ਵਿੱਚ ਸਮੱਸਿਆ ਆ ਰਹੀ ਹੈ। ਇਸ ਲਈ ਕਿਸਾਨ ਵੀਰ ਬਾਸਮਤੀ ਦੀ ਕਾਸ਼ਤ ਦੌਰਾਣ ਟ੍ਰਾਈਸਾਈਕਲਾਜੋਲ, ਕਾਰਬੈਂਡਾਜਿਮ, ਐਸੀਫੇਟ, ਥਾਇਆਮੀਥਾਕਸਮ ਅਤੇ ਟਰਾਈਜੋਫਾਸ ਆਦਿ ਖੇਤੀ ਰਸਾਇਣਾਂ ਦੀ ਵਰਤੋਂ ਨਾ ਕਰਨ ।

ਡਾ. ਗਿੱਲ ਨੇ ਕਿਸਾਨਾਂ ਨੂੰ ੍ਰੋਰ ਦੇ ਕੇ ਕਿਹਾ ਕਿ ਲੋੜ ਪੈਣ ਤੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਕੇਂਦਰ ਦੇ ਵਿਗਿਆਨੀਆਂ ਦੀ ਸਲਾਹ ਨਾਲ ਕੀਟਨਾਸ਼ਕ ਅਤੇ ਉੱਲੀਨਾਸ਼ਕ ਦਵਾਈਆਂ ਵਰਤੀਆਂ ਜਾਣ। ਇਸ ਮੌਕੇ ਤੇ ਅਗਾਂਹਵਧੂ ਕਿਸਾਨ ਪ੍ਰੀਤਪਾਲ ਸਿੰਘ, ਗੁਰਜੀਤ ਸਿੰਘ, ਇਕਬਾਲ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ,  ਰਣਜੀਤ ਸਿੰਘ, ਸੇਵਕ ਸਿੰਘ, ਜਗਤਾਰ ਸਿੰਘ ਆਦਿ ਮੌਜੂਦ ਸਨ।

End Ad