ਸ਼ਾਹਰੁਖ ਖਾਨ ਦੀਆਂ ਮੁਸੀਬਤਾਂ ਵਧੀਆਂ, ਫਾਰਮ ਹਾਊਸ ਸੀਲ

423
Start Ad

ਮੁਬੰਈ। ਸ਼ਾਹਰੁਖ ਖਾਨ ਦੀਆਂ ਮੁਸੀਬਤਾਂ ਵਧਦੀਆਂ ਦਿਸ ਰਹੀਆਂ ਹਨ ਮੰਗਲਵਾਰ ਸ਼ਾਮ ਨੂੰ ਆਮਦਨ ਟੈਕਸ ਵਿਭਾਗ ਦੇ ਅਫ਼ਸਰਾਂ ਨੇ ਉਨ੍ਹਾਂ ਦੇ ਅਲੀਬਾਗ ਸਥਿਤ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਦਿਆਂ ਹੁਣ ਉਨ੍ਹਾਂ ਦੇ ਇਸ ਫਾਰਮ ਹਾਊਸ ਨੂੰ ਆਮਦਨ ਟੈਕਸ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ‘ਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਸ਼ਾਹਰੁਖ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਲੀਬਾਗ ‘ਚ ਖੇਤੀ ਲਈ ਰਾਖਵਾਂਕਰਨ ਜ਼ਮੀਨ ‘ਤੇ ਨਜ਼ਾਇਜ਼ ਰੂਪ ਨਾਲ ਆਪਣਾ ਫਾਰਮ ਹਾਊਸ ਬਣਵਾਇਆ ਹੈ ਇਸੇ ਕਾਰਨ ਉਨ੍ਹਾਂ ‘ਤੇ ਜਾਲਸਾਜ਼ੀ ਦਾ ਦੋਸ਼ ਲਾਇਆ ਗਿਆ ਹੈ।ਇਸ ਮਾਮਲੇ ‘ਚ ਮੰਗਲਵਾਰ ਨੂੰ ਸ਼ਾਹਰੁਖ ਨੂੰ ਆਮਦਨ ਟੈਕਸ ਵਿਭਾਗ ਵੱਲੋਂ ਅਟੈਚਮੈਂਟ ਨੋਟਿਸ ਜਾਰੀ ਕੀਤਾ ਗਿਆ ਸੀ ਇਹ ਨੋਟਿਸ ਬੇਨਾਮੀ ਪ੍ਰਾਪਰਟੀ ਟ੍ਰਾਂਜੈਕਸ਼ਨ ਐਕਟ ਤਹਿਤ ਜਾਰੀ ਕੀਤਾ ਗਿਆ ਹੈ ਇਸ ਮਾਮਲੇ ‘ਚ ਸ਼ਾਹਰੁਖ ਨੂੰ 90 ਦਿਨਾਂ ਦਾ ਸਮਾਂ ਦੇ ਕੇ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਸੀ ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਇਸ ਫਾਰਮ ਹਾਊਸ ਨੂੰ ਗੈਰ ਕਾਨੂੰਨੀ ਦੱਸਦਿਆਂ ਅਲੀਬਾਗ ਦੇ ਕਲੈਕਟਰ ‘ਤੇ ਵੀ ਇਸ ‘ਤੇ ਕਬਜ਼ਾ ਹਟਾਇਆ ਸੀ ਪਰ ਉਸ ਸਮੇਂ ਸ਼ਾਹਰੁਖ ਲੋਕਲ ਪੁਲਿਸ ਤੋਂ ਸਟੇਅ ਆਰਡਰ ਲੈ ਆਏ, ਜਿਸ ਕਾਰਨ ਕਬਜ਼ੇ ਹਟਾਉਣ ਦਾ ਕੰਮ ਉੱਥੇ ਰੋਕ ਦਿੱਤਾ ਗਿਆ

End Ad