ਸ਼੍ਰੀ ਮੁਕਤਸਰ ਸਾਹਿਬ ’ਚ ਖੁੱਲੇਗਾ ਕੈਂਸਰ ਦੇ ਇਲਾਜ ਦਾ ਹਸਪਤਾਲ: ਕੇ ਐਸ ਧਾਲੀਵਾਲ

493
Start Ad

ਬਠਿੰਡਾ, 6 ਫਰਵਰੀ( ਮਨਪ੍ਰੀਤ ਮਾਨ)ਪਿੰਡ ਜੈ ਸਿੰਘ ਵਾਲਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਲਗਾਏ ਗਏ ਮੈਡੀਕਲ ਜਾਂਚ ਕੈਂਪ ਦੌਰਾਨ ਪੁੱਜੇ ਕੇ ਐਸ ਧਾਲੀਵਾਲ ਨੇ ਕਿਹਾ ਕਿ ਜਲਦੀ ਹੀ ਸ਼੍ਰੀ ਮੁਕਤਸਰ ਸਾਹਿਬ ਵਿਚ ਕੈਂਸਰ ਦੇ ਇਲਾਜ਼ ਲਈ ਹਸਪਤਾਲ ਖੋਲਿ੍ਹਆਂ ਜਾ ਰਿਹਾ ਹੈ।

ਇਸ ਮੌਕੇ ਉਹਨਾਂ ਨਾਲ ਅਮਰੀਕਾ ਤੋਂ ਪੁੱਜੇ ਕੈਂਸਰ ਦੇ ਮਾਹਿਰ ਡਾ ਨਵਤੇਜ਼ ਸਿੰਘ ਢਿੱਲੋ ਵੀ ਨਾਲ ਸਨ। ਇਸ ਦੌਰਾਨ ਕੇ ਐਸ ਧਾਲੀਵਾਲ ਨੇ ਡਾ. ਨਵਤੇਜ਼ ਸਿੰਘ ਢਿੱਲੋ ਨੂੰ ਬੱਸਾਂ ਵਿਚ ਲੱਗੀਆਂ ਮਸ਼ੀਨਾਂ ਬਾਰੇ ਵੀ ਦੱਸਿਆ। ਉਹਨਾਂ ਹਸਪਤਾਲ ਦੇ ਬਾਰੇ ਹੋਰ ਵੀ ਵਿਚਾਰ ਵਿਟਾਂਦਰਾਂ ਕੀਤਾ। ਇਸ ਦੌਰਾਨ ਕੇ ਐਸ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੀ ਸੰਸਥਾਂ ਦਾ ਟੀਚਾ ਹੈ ਕਿ ਤਿੰਨ ਸਾਲਾਂ ਵਿਚ ਪੰਜਾਬ ਨੂੰ ਕੈਂਸਰ ਤੋਂ ਮੁਕਤ ਕਰਨਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਹੈ ਅਤੇ ਬਹੁਤੇ ਮਰੀਜ਼ਾਂ ਨੂੰ ਤਾਂ ਕੈਂਸਰ ਦਾ ਪਤਾ ਆਖਰੀ ਸਟੇਜ਼ ਤੇ ਹੀ ਲਗਦਾ ਹੈ ਜਿਸ ਸਮੇ ਉਸ ਦਾ ਇਲਾਜ਼ ਕਰਨਾ ਅਸੰਭਵ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਦਾ ਇਲਾਜ਼ ਮੁਫ਼ਤ ਕੀਤਾ ਜਾਇਆ ਕਰੇਗਾ। ਇਸ ਮੌਕੇ ਉਹਨਾਂ ਨਾਲ ਜਸਵੀਰ ਸਿੰਘ ਬਰਾੜ, ਅੰਗਰੇਜ਼ ਸਿੰਘ ਭੁੱਲਰ, ਡਾ. ਨਿਤਨੇਮ ਸਿੰਘ ਬਰਾੜ, ਮੋਹਨ ਸਿੰਘ ਸ਼੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਗੁਰੂਸਰ ਵੀ ਨਾਲ ਸਨ।

End Ad