ਸੈਂਟ ਰਾਊ ਦਾਸ ਗੁਰੂਕੁਲ ਵਿਚ ਮਨਾਈ ਗਈ ਵਾਲਮੀਕਿ ਜੈਯੰਤੀ

85
Start Ad

ਗੁਰੂਹਰਸਹਾਏ 24 ਅਕਤੂਬਰ 2018 (ਰਜਿੰਦਰ ਕੰਬੋਜ਼)ਮਹਾਂਰਿਸ਼ੀਵਾਲਮੀਕ ਜਯੰਤੀ ਤੇ ਸੈਂਟ ਰਾਊ ਦਾਸ ਗੁਰੂਕੁਲ, ਗੋਲੂਕਾ ਵਿਖੇ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਦੌਰਾਨ ਬੱਚਿਆਂ ਨੇ ਮਹਾਂਰਿਸ਼ੀ ਵਾਲਮੀਕ ਦੇ ਜੀਵਨ ਨਾਲ ਸਬੰਧਤ ਭਾਸ਼ਣ ਦਿੱਤੇ ਅਤੇ ਉਹਨਾਂ ਦੇ ਸ਼ਲੋਕ ਬੋਲ ਕੇ ਉਹਨਾਂ ਦੀ ਵਿਆਖਿਆ ਵੀ ਕੀਤੀ। ਗੁਰੂਕੁਲ ਵਿਖੇ ਇਸ ਆਦਿ-ਕਵੀ, ਮਹਾਂ-ਪੰਡਿਤ ਦੀ ਯਾਦ ਵਿਚ ਗਾਇਤਰੀ ਮੰਤਰ ਪ੍ਰਤੀਯੋਗਤਾ ਅਤੇ ਮਹਾਂਕਵੀ ਦੇ ਜੀਵਨ ਨਾਲ ਸਬੰਧ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਗੁਰੂਕੁਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਸੰਤਾ ਰਾਣੀ ਨੇ ਆਦਿ ਕਵੀ, ਮਹਾਂਰਿਸ਼ੀ ਦੇ ਜੀਵਨ-ਝਾਤ ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਸਾਨੂੰ ਵੀ ਉਹਨਾਂ ਮਹਾਂਪੁਰਸ਼ਾਂ ਵਾਂਗ ਪੂਰੀ ਲਗਨ ਤੇ ਜਨੂੰਨ ਨਾਲ ਆਪਣੀ ਮੰਜ਼ਿਲ ਵੱਲ ਵੱਧਦੇ ਰਹਿਣਾ ਚਾਹੀਦਾ ਹੈ। ਅਜਿਹੀ ਸੋਚ ਸਦਕਾ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਮੰਜ਼ਿਲ ਸਾਡੇ ਕਦਮ ਚੁੰਮੇਗੀ। ਇਹ ਫੰਕਸ਼ਨ ਮੈਨਜਮੈਂਟ ਕਮੇਟੀ ਦੇ ਸਹਿਯੋਗ ਅਤੇ ਸਮੂਹ ਸਟਾਫ਼ ਦੀ ਸਖ਼ਤ ਮਿਹਨਤ ਤੇ ਸਿਰੜ੍ਹ ਸਦਕਾ ਪੂਰੀ ਤਰ੍ਹਾਂ ਕਾਮਯਾਬ ਰਿਹਾ।

End Ad