ਸੈਨਿਕ ਇੰਸਟੀਚਿਊਟ ਵਿਖੇ ਬੇਸਿਕ ਕੰਪਿਊਟਰ ਕੋਰਸ ਸ਼ੁਰੂ

232
Start Ad

ਅੰਮ੍ਰਿਤਸਰ 6 ਫਰਵਰੀ : ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ), ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, 52 ਕੋਰਟ ਰੋਡ, ਨਜਦੀਕ ਨਿੱਜਰ ਸਕੈਨ ਸੈਂਟਰ, ਅੰਮ੍ਰਿਤਸਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ. ਸਰਟੀਫਾਇਡ ਬੇਸਿਕ ਕੰਪਿਊਟਰ ਕੋਰਸ ਚਲਾਇਆ ਜਾ ਰਿਹਾ ਹੈ ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ। ਬੇਸਿਕ ਕੰਪਿਊਟਰ ਕੋਰਸ ਦੀਆਂ ਕਲਾਸਾਂ ਲਈ ਦਾਖਲਾ 8 ਫਰਵਰੀ ਤੋਂ ਸ਼ੁਰੂ ਹੈ। ਉਨਾਂ ਦੱਸਿਆ ਕਿ ਪੂਰੇ ਕੋਰਸ ਦੌਰਾਨ ਐਸ.ਸੀ. ਅਤੇ ਸਾਬਕਾ ਸੈਨਿਕਾਂ ਦੇ ਬੱਚਿਆਂ ਦੀ ਫੀਸ 300/-ਰੁਪਏ ਅਤੇ ਆਮ ਸਿਵਿਲੀਅਨ ਦੇ ਬੱਚਿਆਂ ਦੀ ਫੀਸ 600/-ਰੁਪਏ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਫ਼ਤਰੀ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰ 0183-2212103, 9988403755, 9781227899 ਤੇ ਸੰਪਰਕ ਕਰ ਸਕਦੇ ਹਨ।

End Ad