ਹਿਮਾਚਲ ‘ਚ ਇੱਕੋ ਦਿਨ ਵਾਪਰੇ ਦੋ ਵੱਡੇ ਹਾਦਸੇ , ਕਈ ਲੋਕਾਂ ਦੀ ਹੋਈ ਮੌਤ

194
Start Ad

ਹਿਮਾਚਲ ਪ੍ਰਦੇਸ਼, 13 ਮਈ । ਐਤਵਾਰ ਦੇ ਦਿਨ ਹਿਮਾਚਲ ਪ੍ਰਦੇਸ਼ ‘ਚ ਦੋ ਵੱਖ-ਵੱਖ ਥਾਵਾਂ ‘ਤੇ ਸਥਿਤ ਡੂੰਘੀਆਂ ਖੱਡਾਂ ‘ਚ ਇੱਕ ਬੱਸ ਅਤੇ ਇੱਕ ਕਾਰ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਧੇਸ਼ ਦੇ ਸਿਰਮੌਰ ਜ਼ਿਲ੍ਹੇ ‘ਚ ਸਾਨੌਰਾ ਨੇੜੇ ਸਵੇਰ ਦੇ ਕਰੀਬ 9 ਵਜੇ ਸੋਲਨ ਨੂੰ ਜਾ ਰਹੀ ਇਕ ਪ੍ਰਾਈਵੇਟ ਬੱਸ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ ਕਰੀਬ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਯਾਤਰੀ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਵੀ ਇੱਕ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ । ਇਸ ਹਾਦਸੇ ਕਾਰ ਸਵਾਰ  6 ਲੋਕਾਂ ਦੀ ਮੌਤ ਹੋ ਗਈ।

End Ad